Best Viewed in Mozilla Firefox, Google Chrome

ਬੈਕਟੀਰਿਅਲ ਲੀਫ਼ ਬਲਾਇਟ Bacterial leaf Blight

PrintPrintSend to friendSend to friend

ਬੈਕਟੀਰਿਅਲ ਲੀਫ਼ ਬਲਾਇਟ Bacterial leaf Blight

ਪੱਤੀ ਦੇ ਆਲੇ-ਦੁਆਲੇ ਹਾਸ਼ੀਏ ਤੇ ਪੀਲੇ-ਹਰੇ ਰੰਗ ਦੀਆਂ ਪੱਟੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਲੰਮਾਈ ਅਤੇ ਚੌੜਾਈ ਦੋਹਾਂ ਪਾਸੇ ਵੱਧਦੀਆਂ ਹਨ। ਪੱਤੀ ਸਿਰੇ ਤੋਂ ਸੁੱਕਣੀ ਸ਼ੁਰੂ ਹੋ ਜਾਂਦੀ ਹੈ, ਗੰਭੀਰ ਮਾਮਲਿਆਂ ਵਿਚ ਚਿੱਟੀ ਹੋ ਜਾਂਦੀ ਹੈ ਅਤੇ ਪੂਰੀ ਤਰ੍ਹਾਂ ਸੁੱਕ ਜਾਂਦੀ ਹੈ। ਰੋਗ ਕਈ ਵਾਰ ਨਵੇਂ ਟ੍ਰਾਂਸਪਲਾਂਟ ਕੀਤੇ ਬੂਟਿਆਂ ਤੇ ਹੱਲਾ ਬੋਲਦਾ ਹੈ ਜੋ ਮੁਰਝਾਉਣਾ ਸ਼ੁਰੂ ਹੋ ਜਾਂਦੇ ਹਨ ਅਤੇ ਕੁਝ ਦਿਨਾਂ ਬਾਦ, ਪੂਰਾ ਝੁਰਮਟ ਸੁੱਕ ਜਾਂਦਾ ਹੈ। ਬੈਕਟੀਰਿਅਮ ਬੀਜ, ਚਾਵਲ ਦੇ ਭੂਸੇ, ਅਤੇ ਆਫ ਸੀਜ਼ਨ ਦੌਰਾਨ ਅਸੰਬੰਧਤ ਪੌਦਿਆਂ ਦੀਆਂ ਜੜ੍ਹਾਂ ਰਾਹੀਂ ਅਸਰ ਕਰਦਾ ਹੈ। ਨੁਕਸਾਨ ਨੂੰ ਮੱਠਾ ਕਰਨ ਲਈ, ਹੇਠ ਲਿਖੇ ਉਪਾਅ ਵਰਤੋਂ:

(i) ਬੈਕਟੀਰਿਅਲ ਲੀਫ਼ ਬਲਾਇਟ ਦਾ ਬੰਦੋਬਸਤ ਕਰਨਲਈ, ਚਾਵਲ ਦੀਆਂ ਕਿਸਮਾਂ ਜਿਵੇਂ ਕਿ PR 120, PR 115, PR 113 ਅਤੇ PR 111 ਉਗਾਓ ਜੋ ਬੈਕਟੀਰਿਅਲ ਲੀਫ਼ ਬਲਾਇਟ ਰੋਗਜਨਕ ਪਦਾਰਥ ਦੇ ਕੁਝ ਪੈਥੋਟਾਇਪਸ ਵੱਲ ਰੋਕੂ ਹੁਦੀਆਂ ਹਨ।

(ii) ਨਾਈਟ੍ਰੋਜਨ ਦੀ ਵੱਧ ਖੁਰਾਕ ਨਾ ਦਿਓ। ਟ੍ਰਾਂਸਪਲਾਂਟ ਕਰਨ ਤੋਂ ਛੇ ਹਫਤਿਆਂ ਬਾਅਦ ਨਾਈਟ੍ਰੋਜਨ ਨਹੀਂ ਲਗਾਉਣਾ ਚਾਹੀਦਾ (ਸਿਰਫ ਉਦੋਂ ਛੱਡ ਕੇ, ਜਦੋਂ LCC ਵਰਤਿਆ ਜਾਂਦਾ ਹੈ)।

(iii) ਖੇਤ ਵਿਚ ਪਾਣੀ ਦਾ ਟੋਭਾ ਨਾ ਲਗਾਓ।

(iv) ਬੁਆਈ ਤੋਂ ਪਹਿਲਾਂ ਮੁੱਢਲਾ ਇਨੋਕਲਮ (ਇਕ ਜ਼ਹਿਰੀਲਾ ਪਦਾਰਥ) ਮਾਰਣ ਲਈ ਬੀਜ ਦੀ ਦਵਾ-ਦਾਰੂ ਕਰੋ, ਕਿਰਸਾਨੀ ਅਰਥਵਿਵਸਥਾ ਅਭਿਆਸਾਂ (Agronomy Practices ) ਤਹਿਤ “ਬੀਜ ਦੀ ਦਵਾ-ਦਾਰੂ” ਵੇਖੋ।

(v) (ਕ) ਨਰਸਰੀ ਨੂੰ ਛਾਂ ਹੇਠਾਂ ਨਾ ਉਗਾਓ। (ਖ) ਚਾਵਲ ਦੀ ਫ਼ਸਲ ਵੀ ਇਕ ਛਾਇਆਮਈ ਥਾਂ ਵਿਚ ਨਹੀਂ ਉਗਾਉਣੀ ਚਾਹੀਦੀ।

(vi) ਭੂਸੇ ਦੇ ਢੇਰ (ਕਪ) ਦੇ ਨੇੜੇ ਵੀ ਚਾਵਲ ਨਹੀਂ ਉਗਾਉਣੇ ਚਾਹੀਦੇ।

File Courtesy: 
ਪੰਜਾਬ ਏਗ੍ਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Image Courtesy: 
CRRI
Copy rights | Disclaimer | RKMP Policies