Best Viewed in Mozilla Firefox, Google Chrome

28
Jul

Motha (ਮੋਥ) (Jhone da dila) Cyperus difformis

Motha (ਮੋਥ) (Jhone da dila) Cyperus difformis

ਇਹ ਇਕ ਸਲਾਨਾ ਔਸ਼ਧੀ ਹੁੰਦੀ ਹੈ ਜਿਸ ਦੀਆਂ ਇਕ ਤੋਂ ਲੈ ਕੇ ਬਹੁਤ ਜਿਆਦਾ ਡੰਡੀਆਂ ਹੁੰਦੀਆਂ ਹਨ ਜਿੰਨ੍ਹਾਂ ਦੀ ਅਧਿਕਤਮ ਲੰਮਾਈ 30 ਸੈ. ਮੀ. ਹੁੰਦੀ ਹੈ। ਆਮ ਤੌਰ ਤੇ ਪੌਦੇ ਦੀ ਸਤਹ ਦੇ ਆਲੇ-ਦੁਆਲੇ ਕੁਝ ਕੁ ਲੰਮੇ, ਗੁੱਛੇਦਾਰ ਪੱਤੇ ਹੁੰਦੇ ਹਨ। ਫੁਲਾਰਾ ਇਕ ਗੋਲ ਬੰਡਲ ਹੁੰਦਾ ਹੈ ਜਿਸ ਦੀ ਚੌੜਾਈ ਇਕ ਤੋਂ ਤਿੰਨ ਸੈ. ਮੀ. ਹੁੰਦੀ ਹੈ, ਅਤੇ 120 ਤੱਕ ਚੁੰਝਾਂ ਹੁੰਦੀਆਂ ਹਨ, ਹਰ ਕੋਈ ਲੰਮੀ ਅਤੇ 30 ਤੱਕ ਘਿਰੇ ਹੋਏ ਫੁੱਲਾਂ ਨਾਲ ਅੱਧੀ ਜਾਂ ਪੂਰੀ ਢੱਕੀ ਹੁੰਦੀ ਹੈ। ਫੁੱਲ ਹਲਕੇ ਭੂਰੇ ਹੁੰਦੇ ਹਨ ਜਿੰਨ੍ਹਾਂ ਦੇ ਖੇਤਰ ਗੂੜੇ ਭੂਰੇ ਹੁੰਦੇ ਹਨ ਅਤੇ ਕਈ ਵਾਰ ਇਕ ਪੀਲੀ ਜਾਂ ਜਾਮਨੀ ਰੰਗਤ ਹੁੰਦੀ ਹੈ।

28
Jul

ਮੋਥ (Chhatriwala dila) Cyperus iria

ਮੋਥ (Chhatriwala dila) Cyperus iria

Cyperus iria (ਚਾਵਲ ਦੀ ਚਪਟੀ ਘਾਹ ਵੀ ਕਿਹਾ ਜਾਂਦਾ ਹੈ) ਦੁਨੀਆ ਭਰ ਵਿਚ ਪਾਈ ਜਾਣ ਵਾਲੀ ਇਕ ਮੁਲਾਇਮ, ਗੁੱਛੇਦਾਰ ਘਾਹ ਹੁੰਦੀ ਹੈ। ਜੜ੍ਹਾਂ ਪੀਲੀਆਂ-ਲਾਲ ਅਤੇ ਰੇਸ਼ੇਦਾਰ ਹੁੰਦੀਆਂ ਹਨ।

28
Jul

ਨਦੀ (Paspalum distichum)

ਨਦੀ (Paspalum distichum)

1. ਨਮੀ ਪਸੰਦ ਬਾਰਾਂ ਮਾਸੀ, ਜੋੜਾਂ ਤੇ ਪੱਤੇਦਾਰ ਡੰਡੀ ਰਾਹੀਂ ਬਹੁਤ ਜਿਆਦਾ ਖਿਸਕਣ, ਵੱਖਰੀ ਜੜ੍ਹ ਵਾਲੀ ਚਪਟੀ ਟਾਹਣੀ, ਜੋੜਾਂ ਉੱਤੇ ਵਾਲ, ਅਕਸਰ ਲਾਲ-ਜਾਮਨੀ।

2. ਪੱਤੇ ਪਤਲੇ, ਪੀਲੇ-ਹਰੇ, ਤਿੱਖੇ ਬਿੰਦੂ ਵੱਲ ਅਚਾਨਕ ਸ਼ੰਕਵੀ, ਕਿਨਾਰਿਆਂ ਤੇ ਖੁਰਦਰੇ।

28
Jul

Kanki (ਕੰਕੀ) ( Ischaemum rugosum)

Kanki (ਕੰਕੀ) ( Ischaemum rugosum)

1. ਸਤਹ ਦੇ ਛਿਲਕੇ ਦੇ ਹੇਠਲੇ ਅੱਧੇ ਹਿੱਸੇ ਤੇ ਵੱਖਰੇ ਤਿਰਛੇ ਵੱਟ ਜੋ Ischaemum rugosum ਲਈ ਬਹੁਤ ਜਿਆਦਾ ਨਿਦਾਨਕਾਰੀ ਹੁੰਦੇ ਹਨ।

2. ਹੋਰ ਵੱਖਰੇ ਗੁਣ: ਉੱਤਲੇ ਵੱਟ ਹੇਠਲੇ ਵੱਟ ਦੇ ਬਰਾਬਰ ਜਾਂ ਥੋੜੇ ਲੰਮੇ ਹੁੰਦੇ ਹਨ, ਚੁੰਝਾਂ ਦੀ ਲੰਮਾਈ 6 ਮਿ.ਮੀ. ਤੋਂ ਘੱਟ ਹੁੰਦੀ ਹੈ।

28
Jul

ਸਵਾਂਕੀ (Echinochloa colonum)

ਸਵਾਂਕੀ (Echinochloa colonum)

1. ਜੰਗਲ ਦੇ ਚਾਵਲ 2 ਤੋਂ 3 ਫੁੱਟ (60 – 90 ਸੈ. ਮੀ.) ਲੰਮੇ ਹੁੰਦੇ ਹਨ। ਕੋਟੇਲੇਡਨ (ਬੀਜਾਂ ਦੇ ਪੱਤੇ) ਸਲੇਟੀ ਜਾਂ ਫਿੱਕੇ ਹਰੇ ਹੁੰਦੇ ਹਨ।

2. ਇਹ ਬਾਰਨਯਾਰਡ ਘਾਹ ਨਾਲ ਨਜ਼ਦੀਕੀ ਤੋਂ ਸੰਬੰਧਤ ਹੈ ਅਤੇ ਇਸ ਵਾਂਗ ਨਜ਼ਰ ਆਉਂਦਾ ਹੈ , ਸਿਰਫ ਇਕ ਫ਼ਰਕ ਛੱਡ ਕੇ ਕਿ ਇਸ ਦੇ ਪੱਤਿਆਂ ਉੱਤੇ ਨਵੇਕਲੇ ਜਾਮਨੀ ਫੀਤੇ ਹੁੰਦੇ ਹਨ।

3. ਇਹ ਫੀਤੇ ਬੂਟਿਆਂ ਤੇ ਵੀ ਮੌਜੂਦ ਹੋ ਸਕਦੇ ਹਨ। ਕੈਂਠੇ ਦੇ ਖੇਤਰ ਵਿਚ ਕੋਈ ਓਰੀਕਲ ਜਾਂ ਲਾਈਗੁਲਜ਼ ਨਹੀਂ ਹੁੰਦੇ। ਇਸ ਦੇ ਉਲਟ, ਸ਼ਾਖਾਵਾਂ ਤੇ ਬਹੁਤ ਸਾਰੀਆਂ ਤਿੱਖੀਆਂ-ਕੋਣਦਾਰ, ਕਸਾਰ-ਰਹਿਤ ਚੁੰਝਾਂ ਹੁੰਦੀਆਂ ਹਨ।

Swank or Barnyard grass (ਸਵਾਂਕ ਜਾਂ ਬਾਰਨਯਾਰਡ ਘਾਹ)

Swank or Barnyard grass (ਸਵਾਂਕ ਜਾਂ ਬਾਰਨਯਾਰਡ ਘਾਹ) ( Echinochloa crusgalli)

1. ਇਹ ਪੌਦਾ ~125 ਸੈ. ਮੀ. ਤੱਕ ਉੱਚਾ ਹੋ ਸਕਦਾ ਹੈ ਅਤੇ ਇਸ ਦੇ ਲੰਮੇ, ਚਪਟੇ ਪੱਤੇ ਹੁੰਦੇ ਹਨ ਜੋ ਅਕਸਰ ਸਤਹ ਤੇ ਜਾਮਨੀ ਹੁੰਦੇ ਹਨ।

2. ਜਿਆਦਾਤਰ ਡੰਡੀਆਂ ਖੜੀਆਂ ਹੁੰਦੀਆਂ ਹਨ, ਪਰ ਕੁਝ ਜਮੀਨ ਤੇ ਫੈਲ ਜਾਣਗੀਆਂ। ਡੰਡੀਆਂ ਸਤਹ ਤੇ ਚਪਟੀਆਂ ਹੁੰਦੀਆਂ ਹਨ।

3. ਬੀਜਾਂ ਦੇ ਸਿਰਿਆਂ ਦੀ ਨਵੇਕਲੀ ਵਿਸ਼ੇਸ਼ਤਾ ਹੁੰਦੀ ਹੈ, ਤੰਗ ਤਿੱਖੀਆਂ ਚੁੰਝਾਂ ਵਿਚ ਵੱਡੇ ਬਾਜਰੇ ਦੇ ਬੀਜਾਂ ਵਾਂਗ ਅਕਸਰ ਜਾਮਨੀ।

ਪੰਜਾਬ ਰਾਜ ਵਿਚ ਵੱਖਰੇ ਵੱਖਰੇ ਪਰਿਆਵਰਨਕ ਪ੍ਰਬੰਧ ਨਾਲ ਸੰਬੰਧਤ ਨਦੀਣ ਬਨਸਪਤੀ

1. Swank or Barnyard grass (ਸਵਾਂਕ ਜਾਂ ਬਾਰਨਯਾਰਡ ਘਾਹ) ( Echinochloa crusgalli)

2. Swanki (ਸਵਾਂਕੀ) ( Echinochloa colonum)

3. Kanki (ਕੰਕੀ) (Ischaemum rugosum)

4. Nadi (ਨਦੀ) ( Paspalum distichum)

5. Motha or Chhatriwala dila (ਮੋਥ ਜਾਂ ਛਤਰੀਵਾਲਾ ਡਿਲਾ) (Cyperus iria)

6. Motha or Jhone da dila (ਮੌਥ ਜਾਂ ਝੋਨੇ ਦਾ ਡਿਲਾ) (Cyperus difformis)

7. Mothi or Hoora grass or Ghueen (ਮੋਥੀ ਜਾਂ ਹੂਰਾ ਘਾਹ ਜਾਂ ਘੁਹੀਨ) ( Fimbristylis miliacea)

8. Ghueen (ਘੁਹੀਨ) (Eleocharis spp.)

9. Dokani or Bringraj (ਦੋਕਾਨੀ ਜਾਂ ਭ੍ਰਿੰਗਰਾਜ)( Eclipta alba)

10. Sanni (ਸੰਨੀ) ( Sphenoclea zeylanica)

11. Gharilla (ਘਰੀਲਾ) ( Caesulia axillaris)

ਪੰਜਾਬ ਰਾਜ ਵਿਚ ਵਾਢੀ ਤੋਂ ਉਪਰੰਤ ਤਕਨੀਕ – Post Harvest Technology

1. ਪੰਜਾਬ ਵਿਚ ਪੈਦਾ ਹੋਈ ਧਾਨ ਲਗਭਗ 80 ਪ੍ਰਤੀਸ਼ਤ ਧਾਨ ਬਜ਼ਾਰ ਵਿਚ ਖ਼ਰੀਦੀ-ਵੇਚੀ ਜਾਂਦੀ ਹੈ ਅਤੇ ਕਈ ਕਿਸਮ ਦੀਆਂ ਚਾਵਲ ਦੀਆਂ ਮਿੱਲਾਂ ਰਾਹੀਂ ਪ੍ਰੋਸੈਸ ਹੁੰਦੀ ਹੈ।

2. ਜਿਆਦਾਤਾਰ ਸ਼ਹਿਰੀ ਖੇਤਰਾਂ ਵਿਚ ਇੱਥੇ ਲਗਭਗ 2200 ਹੱਲਰ (ਦਾਣੇ ਕੱਢਣ ਦੀ ਮਸ਼ੀਨ), 148 ਸ਼ੈਲਰ ਅਤੇ 43 ਹੱਲਰ-ਕਮ -ਸ਼ੈਲਰ ਹਨ।

3. ਚਾਵਲ ਪੀਹਣ ਦੇ ਮੁੱਖ ਸਹਿ-ਉਤਪਾਦ ਦੋ ਪ੍ਰਤੀਸ਼ਤ ਬੀਜ, ਪੰਜ ਪ੍ਰਤੀਸ਼ਤ ਚੋਕਰ ਅਤੇ 23 ਪ੍ਰਤੀਸ਼ਤ ਭੂਸਾ ਹੁੰਦੇ ਹਨ।

ਪੰਜਾਬ ਵਿਚ ਫਰਸ਼ੀ ਨਰਸਰੀ - Mat Nursery in Punjab

1. ਫਰਸ਼ੀ ਨਰਸਰੀ ਵਰਤੀ ਜਾਂਦੀ ਹੈ, ਜੇ ਫ਼ਸਲ ਨੂੰ ਦਸਤੀ ਜਾਂ ਆਪਣੇ ਆਪ ਚੱਲਣ ਵਾਲੇ ਪੈਡੀ ਟ੍ਰਾਂਸਪਲਾਂਟਰ ਵਰਤਣ ਰਾਹੀਂ ਟ੍ਰਾਂਸਪਲਾਂਟ ਕਰਨਾ ਹੁੰਦਾ ਹੈ। 1 ਹੈਕਟੇਅਰ (20 x 15 ਸੈ. ਮੀ. ਦੀ ਦੂਰੀ ਤੇ 2 ਬੂਟੇ/ਪਹਾੜੀ) ਪਲਾਂਟ ਕਰਨ ਲਈ, 30-35 ਕਿ.ਗ੍ਰਾ. ਚੰਗੀ ਕੁਆਲਿਟੀ ਦੇ ਬੀਜ ਵਰਤੋਂ (ਯਾਨੀ, >80% ਪੁਗੰਰਨ ਅਤੇ ਕਾਇਮੀ) ।

2.ਧਿਆਨ ਦਿਓ: ਚੰਗੇ ਬੀਜਾਂ ਦੇ ਸਿੱਟੇ ਵਜੋਂ ਇਕਸਾਰ ਅੰਕੁਰਨ, ਪੌਦੇ ਦਾ ਵਧੀਆ ਨਰੋਆਪਣ, ਮਾਇਕਰੋ-ਪੋਸ਼ਣ ਕਮੀ ਅਤੇ ਕੀਟ-ਕਿਰਮਾਂ ਦੀ ਘੱਟ ਘਟਨਾ, ਨਦੀਣਾਂ ਤੇ ਚੰਗਾ ਭੁੱਬਲ ਪ੍ਰਭਾਵ ਅਤੇ ਅਖੀਰ ਤੇ ਸੁਧਰੀ ਹੋਈ ਉਪਜ ਹੁੰਦੀ ਹੈ।

3. ਪਲਾਂਟ ਕੀਤੇ ਜਾਣ ਵਾਲੇ ਹਰ 1 ਹੈਕਟੇਅਰ ਲਈ 40-45 ਵਰਗ ਮੀਟਰ ਦੀ ਨਰਸਰੀ ਤਿਆਰ ਕਰੋ। ਘਰ ਅਤੇ/ਜਾਂ ਪਾਣੀ ਦੇ ਇਕ ਸਰੋਤ ਕੋਲ ਪੱਧਰ ਕੀਤੀ ਥਾਂ ਚੁਣੋ। ਵਸ਼ਿਸ਼ਟ ਥਾਂ ਤੇ ਪਲਾਸਟਿਕ ਦੀ ਸ਼ੀਟ ਜਾਂ ਕੇਲੇ ਦੇ ਛਿਲਕੇ ਫੈਲਾ ਦਿਓ ਤਾਂ ਜੋ ਜੜਾਂ ਨੂੰ ਮਿੱਟੀ ਵਿਚ ਉੱਗਣ ਤੋਂ ਰੋਕਿਆ ਜਾ ਸਕੇ। 70- 80% ਮਿੱਟੀ + 15-20% ਚੰਗੀ ਤਰ੍ਹਾਂ ਗਲੀ-ਸੜੀ ਕਾਰਬਨਿਕ ਖਾਦ + 5-10% ਚਾਵਲ ਦੇ ਛਿਲਕੇ ਜਾਂ ਚਾਵਲ ਦੇ ਛਿਲਕੇ ਦੀ ਸੁਆ

ਪੰਜਾਬ ਰਾਜ ਵਿਚ ਉਗਾਈਆਂ ਗਈਆਂ ਨਰਸਰੀ ਦੀਆਂ ਕਿਸਮਾਂ - Types of nursery grown in the Punjab State

1. 1 ਹੈਕਟੇਅਰ (20 x 15 ਸੈ. ਮੀ. ਦੀ ਦੂਰੀ ਤੇ 2 ਬੂਟੇ/ਪਹਾੜੀ) ਪਲਾਂਟ ਕਰਨ ਲਈ, 20 ਕਿ.ਗ੍ਰਾ. ਚੰਗੀ ਕੁਆਲਿਟੀ ਦੇ ਬੀਜ ਵਰਤੋਂ (ਯਾਨੀ, >80% ਪੁਗੰਰਨ ਅਤੇ ਕਾਇਮੀ) ।

2. ਪਲਾਂਟ ਕੀਤੇ ਜਾਣ ਵਾਲੇ ਹਰ 1 ਹੈਕਟੇਅਰ ਲਈ 400 ਮੀਟਰ ਵਰਗ ਦੀ ਨਰਸਰੀ ਤਿਆਰ ਕਰੋ। ਅਖੀਰਲੀ ਵਾਰ ਗਾਰਾ ਘੋਲਣ ਦੇ ਸਮੇਂ ਤੇ 30-35 ਪ੍ਰਤੀ ਹੇਕਟੇਅਰ ਚੰਗੀ ਤਰ੍ਹਾਂ ਗਲੀ-ਸੜੀ ਕਾਰਬਨਿਕ ਖਾਦ ਅਤੇ 65 ਗ੍ਰਾ. ਯੂਰੀਆ ਪ੍ਰਤੀ ਹੈਕਟੇਅਰ ਅਤੇ 150 ਕਿ.ਗ੍ਰਾ. SSP ਪ੍ਰਤੀ ਹੇਕਟੇਅਰ ਲਗਾਓ।

3. ਹੱਲ ਵਾਹੋ, ਗਾਰਾ ਘੋਲੋ ਅਤੇ ਖੇਤ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਅਖੀਰਲੀ ਸਟੇਜ ਤੋਂ ਬਾਦ, ਸਫਾਈ ਕਰਨ ਲਈ ਬਿਜਾਈ ਤੋਂ ਪਹਿਲਾਂ 1 ਤੋਂ 2 ਦਿਨ ਇਵੇਂ ਹੀ ਛੱਡ ਦਿਓ ਤਾਂ ਜੋ ਪਾਣੀ ਦੀ ਸਤਹ ਤੇ ਗਾਰਾ ਅਤੇ ਪਾਣੀ ਬਹਿ ਜਾਵੇ।

4. ਸਿਹਤਮੰਦ ਬੂਟੇ ਲਈ, 100 ਕਿ.ਗ੍ਰਾ. ਪ੍ਰਤੀ ਹੇਕਟੇਅਰ ਦੀ ਦਰ ਤੇ ਜ਼ਿੰਕ ਸਲਫੇਟ (ਹੇਪਟਾਹਾਈਡ੍ਰੋਟ) ਜਾਂ ਅਖੀਰਲੀ ਵਾਰ ਗਾਰਾ ਘੋਲਣ ਦੇ ਸਮੇਂ ਤੇ 62 ਕਿ.ਗ੍ਰਾ. ਪ੍ਰਤੀ ਹੇਕਟੇਅਰ ਮੋਨੋਹਾਈਡ੍ਰੇਟ ਪ੍ਰਤੀ ਹੇਕਟੇਅਰ ਲਗਾਓ।

5. ਜ਼ਿੰਕ ਦੀ ਵਰਤੋਂ

Copy rights | Disclaimer | RKMP Policies